ਦਿਲ-ਧਮਣੀਆਂ ਸਬੰਧੀ ਬਿਮਾਰੀ ਨਾਲ ਜੀਵਨ ਬਸਰ ਕਰਨ ਅਤੇ ਵਧਣ-ਫੁੱਲਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਗਾਈਡ
ਗਾਈਡ ਦੇਖੋ
ਟੋਰੰਟੋ ਰੀਹੈਬ ਵਿਖੇ ਕਾਰਡੀਓਵਸਕੂਲਰ ਪ੍ਰੀਵੈਨਸ਼ਨ ਐਂਡ ਰੀਹੈਬਿਲੀਟੇਸ਼ਨ ਪ੍ਰੋਗਰਾਮ (The Cardiovascular Prevention and Rehabilitation Program) ਦਿਲ ਦੀ ਬਿਮਾਰੀ ਵਾਲੇ ਲੋਕਾਂ ਨੂੰ ਜਿੰਦਗੀ ਜਿਉਣ ਅਤੇ ਵਧਣ-ਫੁੱਲਣ ਵਿੱਚ ਮਦਦ ਕਰਦਾ ਹੈ। ਜੇ ਤੁਹਾਨੂੰ ਦਿਲ ਦਾ ਦੌਰਾ ਪਿਆ ਸੀ, ਜਾਂ ਤੁਸੀਂ ਦਿਲ ਦੀ ਸਰਜਰੀ, ਵਾਲਵ ਦੀ ਸਰਜਰੀ, ਐਂਜੀਓਪਲਾਸਟੀ ਕਰਵਾਈ ਸੀ, ਤੁਹਾਨੂੰ ਅਰਿਦਮੀਆਂ, ਐਨਜਾਈਨਾ ਦੀ ਸਮੱਸਿਆ ਰਹੀ ਹੈ ਜਾਂ ਦਿਲ ਦੀਆਂ ਹੋਰ ਸਮੱਸਿਆਵਾਂ ਰਹੀਆਂ ਹਨ, ਤਾਂ ਇਹ ਪ੍ਰੋਗਰਾਮ ਤੁਹਾਨੂੰ ਨਿਮਨਲਿਖਤ ਵਿੱਚ ਮਦਦ ਕਰ ਸਕਦਾ ਹੈ:
- ਤੁਹਾਡੀ ਸਿਹਤ ਵਿੱਚ ਸੁਧਾਰ ਕਰਨਾ
- ਤੁਹਾਡੀ ਫਿੱਟਨੈੱਸ ਵਿੱਚ ਸੁਧਾਰ ਕਰਨਾ
- ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨਾ
- ਦਿਲ-ਧਮਣੀਆਂ ਸਬੰਧੀ ਹੋਰ ਵਰਤਾਰਿਆਂ (ਜਿਵੇਂ ਕਿ ਦਿਲ ਦਾ ਦੌਰਾ) ਦੇ ਹੋਰ ਖਤਰੇ ਨੂੰ ਘੱਟ ਕਰਨਾ
ਕਾਰਡੀਐਕ ਕਾਲਜ (Cardiac College) ਤੁਹਾਨੂੰ ਇਹ ਸਿੱਖਣ ਵਿੱਚ ਮਦਦ ਕਰਦਾ ਹੈ:
- ਤੁਹਾਡੇ ਨਾਲ ਕੀ ਵਾਪਰਿਆ ਸੀ
- ਤੁਹਾਡੀਆਂ ਦਵਾਈਆਂ ਕਿਵੇਂ ਕੰਮ ਕਰਦੀਆਂ ਹਨ ਅਤੇ ਤੁਹਾਡੀ ਮਦਦ ਕਿਵੇਂ ਕਰਦੀਆਂ ਹਨ
- ਆਪਣੀ ਸਿਹਤ ਨੂੰ ਕਾਬੂ ਹੇਠ ਕਰਨ ਲਈ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਿਵੇਂ ਕਰਨੀਆਂ ਹਨ